ਮਨੋਰੰਜਨ

ਪੰਮਾ ਸਾਹਿਰ ਦੇ ਨਵੇਂ ਗੀਤ ‘ਮੇਲਣ’ ਦਾ ਪੋਸਟਰ ਜੈਤੋ ‘ਚ ਰਿਲੀਜ਼

ਹਰਦਮ ਮਾਨ/ਕੌਮੀ ਮਾਰਗ ਬਿਊਰੋ | February 27, 2023 09:06 PM

 

ਜੈਤੋ -‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਐ ਸ਼ੌਕੀਨ ਜੱਟ ਦੀ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਬੁਲੰਦ ਆਵਾਜ਼ ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ਮੇਲਣ ਦਾ ਪੋਸਟਰ ਅੱਜ ਜੈਤੋ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਜੈਤੋ ਦੀ ਸਤਿਕਾਰਤ ਸ਼ਖ਼ਸੀਅਤ ਪ੍ਰੋਤਰਸੇਮ ਨਰੂਲਾ ਅਤੇ ਸ਼ਾਇਰ ਹਰਦਮ ਮਾਨ (ਕੈਨੇਡਾ) ਨੇ ਅਦਾ ਕੀਤੀ। ਇਸ ਮੌਕੇ ਗਾਇਕ ਪੰਮਾ ਸਾਹਿਰ, ਗੀਤਕਾਰ ਮਲਕੀਤ ਕਿੱਟੀ, ਵੀਡੀਓ ਡਾਇਰੈਕਟਰ ਸਿੰਘ ਬੀ ਬਿਸ਼ਨੰਦੀ ਵਾਲਾ, ਹਰਦੀਪ ਸਿੰਘ ਬਾਜਵਾ ਅਤੇ ਸੁਖਮਨ ਮੌਜੂਦ ਸਨ।

ਮੇਲਣ ਗੀਤ ਦੇ ਗੀਤਕਾਰ ਮਲਕੀਤ ਕਿੱਟੀ ਨੇ ਇਸ ਮੌਕੇ ਦੱਸਿਆ ਕਿ ਇਸ ਗੀਤ ਦੀ ਵੀਡੀਓ 28 ਫਰਵਰੀ ਨੂੰ ਯੂ-ਟਿਊਬ ਤੇ ਰਿਲੀਜ਼ ਕੀਤੀ ਜਾਵੇਗੀ। ਇਸ ਗੀਤ ਦਾ ਸੰਗੀਤ ਫਾਇਰ ਬੀਟ ਵੱਲੋਂ ਤਿਆਰ ਕੀਤਾ ਗਿਆ ਹੈ। ਸਿੰਘ ਬੀ ਦੀ ਨਿਰਦੇਸ਼ਨਾ ਹੇਠ ਫਿਲਮਾਈ ਗਈ ਵੀਡੀਓ ਵਿਚ ਅਦਾਕਾਰ ਪ੍ਰਥਮ ਵੱਟਸ ਤੇ ਤਨੂੰ ਰੰਧਾਵਾ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ ਅਤੇ ਬਲੌਰ ਸਿੰਘ ਨੇ ਇਸ ਨੂੰ ਕੈਮਰਾਬੰਦ ਕਰਨ ਦੀ ਭੂਮਿਕਾ ਨਿਭਾਈ ਹੈ। ਗੁਰਮੀਤ ਸਿੰਘ ਖੰਗੂੜਾ, ਰਣਜੀਤ ਸਿੰਘ ਪੰਮਾ (ਯੂ.ਐਸ.ਏ.), ਰਾਜ ਧਾਲੀਵਾਲ (ਯੂ.ਐਸ.ਏ.) ਅਤੇ ਸਰੰਪਚ ਮੰਗਲ ਸਿੰਘ ਢਿੱਲੋਂ (ਯੂ.ਐਸ.ਏ.) ਇਸ ਵੀਡੀਓ ਦੇ ਵਿਸ਼ੇਸ਼ ਸਹਿਯੋਗੀ ਹਨ।

ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਰਿਕੌਰਡ ਬੀ ਦੀ ਪੇਸ਼ਕਾਰੀ ਦੀ ਵੀਡੀਓ ਮਹਿਮਾਨਾਂ ਨੂੰ ਦਿਖਾਈ ਗਈ। ਇਸ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪ੍ਰੋ. ਤਰਸੇਮ ਨਰੂਲਾ ਨੇ ਇਸ ਨੂੰ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਦੱਸਿਆ। ਹਰਦਮ ਮਾਨ ਨੇ ਗੀਤ ਦੀ ਸ਼ਬਦਾਵਲੀ, ਸੁਰੀਲੇ ਸੁਰ ਤੇ ਸੰਗੀਤ ਦੀ ਤਾਰੀਫ਼ ਕੀਤੀ। ਹਰਦੀਪ ਸਿੰਘ ਬਾਜਵਾ ਨੇ ਗਾਇਕ ਪੰਮਾ ਸਾਹਿਰ, ਗੀਤਕਾਰ ਮਲਕੀਤ ਕਿੱਟੀ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

 

Have something to say? Post your comment

 

ਮਨੋਰੰਜਨ

ਭਾਰਤ ਦੀ ਵਿਲੱਖਣ ਐਪ 'ਗੁੰਗੁਨਾਲੋ' ਲਾਂਚ, ਸੰਗੀਤਕਾਰਾਂ ਨੇ ਦੱਸਿਆ ਕੀ ਹੈ ਖਾਸ

ਸੁਭਾਸ਼ ਘਈ ਦਾ ਸੰਗੀਤ ਦੇ ਵਿਦਿਆਰਥੀਆਂ ਨੂੰ ਤੋਹਫ਼ਾ, ਮੁਹੰਮਦ ਰਫੀ ਦੇ ਨਾਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ

'ਆਂਖੋਂ ਕੀ ਗੁਸਤਾਖੀਆਂ' ਵਿਕਰਾਂਤ ਮੈਸੀ ਅਤੇ ਸ਼ਨਾਇਆ ਕਪੂਰ ਸਟਾਰਰ ਫਿਲਮ 11 ਜੁਲਾਈ ਨੂੰ ਹੋਵੇਗੀ ਰਿਲੀਜ਼

ਸਿਨੇਮਾ ਨੇ ਹਮੇਸ਼ਾ ਮਹੁੱਬਤਾਂ ਵੰਡੀਆਂ ਨੇ ,ਨਫ਼ਰਤਾਂ ਨੂੰ ਨਕਾਰਿਆ ਹੈ -- ਸ਼ਵਿੰਦਰ ਮਾਹਲ

ਅਰਿਜੀਤ ਸਿੰਘ ਆਪਣੀ ਪਤਨੀ ਨਾਲ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ, ਭਸਮ ਆਰਤੀ ਵਿੱਚ ਸ਼ਾਮਲ ਹੋਏ

ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾਂ 'ਫੂਲੇ' ਦੇਖਣ  ਬ੍ਰਾਹਮਣ -ਅਨੰਤ ਮਹਾਦੇਵਨ

ਕੁਝ ਸੰਗਠਨਾਂ ਦੁਆਰਾ ਇਤਰਾਜ਼ ਕਾਰਨ ਫਿਲਮ ਫੂਲੇ ਦੀ ਰਿਲੀਜ਼ 25 ਅਪ੍ਰੈਲ ਤੱਕ ਮੁਲਤਵੀ 

ਨਿਮਰਤ ਕੌਰ ਤੋਂ ਲੈ ਕੇ ਕਪਿਲ ਸ਼ਰਮਾ ਤੱਕ ਸਿਤਾਰਿਆਂ ਨੇ ਵਿਸਾਖੀ 'ਤੇ ਪ੍ਰਸ਼ੰਸਕਾਂ ਨੂੰ ਦਿੱਤੀਆਂ 'ਲੱਖ-ਲੱਖ ਵਧਾਈਆਂ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ